ਪੁਰਤਗਾਲ ਵਿੱਚ ਵੱਧ ਰਹੀ ਬਾਹਰਲੇ ਦੇਸਾਂ ਦੇ ਲੋਕਾ ਦੀ ਆਬਾਦੀ
ਪੁਰਤਗਾਲ ਵਿੱਚ ਵੱਧ ਰਹੀ ਬਾਹਰਲੇ ਦੇਸਾਂ ਦੇ ਲੋਕਾ ਦੀ ਆਬਾਦੀ
ਪੁਰਤਗਾਲ ਵਿੱਚ ਬਾਹਰਲੇ ਦੇਸਾਂ ਦੇ ਲੋਕਾਂ ਦੀ ਆਬਾਦੀ ਬਹੁਤ ਤੇਜੀ ਨਾਲ ਵਧੀ ਹੈ।
2022 ਦੇ ਡਾਟਿਆਂ ਮੁਤਾਬਕ ਪੁਰਤਗਾਲ ਵਿੱਚ ਇਮੀਗਰਾਂਟਸ ਦੀ ਜਨਸੰਖਿਆ 7 ਲੱਖ 81 ਹਜ਼ਾਰ 915 ਹੈ।
ਇਹ ਪੁਰਤਗਾਲ ਦੀ ਜਨਸੰਖਿਆ ਦਾ 10% ਹੈ।
ਇਸ ਜਨਸੰਖਿਆ ਦਾ ਪੁਰਤਗਾਲ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਅਰਥ–ਵਿਵਸਥਾ ਅਤੇ ਲੇਬਰ ਮਾਰਕਿਟ ਵਿੱਚ ਯੋਗਦਾਨ
ਪੁਰਤਗਾਲ ਦੀ ਆਰਥਿਕਤਾ ਵਿੱਚ ਵੀ ਇੰਮੀਗਰਾਂਟਸ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਜਿੰਨੇ ਜਿਆਦਾ ਲੋਕ ਕਿਸੇ ਦੇਸ ਵਿੱਚ ਕੰਮ ਕਰਦੇ ਹਨ । ਉਸ ਦੇਸ ਦੀ ਆਰਥਿਕਤਾ ਵਿੱਚ ਵਾਧਾ ਹੁੰਦਾ ਹੈ।
ਜੇਕਰ ਲੇਬਰ ਦੀ ਗੱਲ ਕਰੀਏ ਤਾਂ ਇਮੀਗਰਾਂਟਸ ਵੱਲੋਂ ਬਹੁਤ ਸਾਰੇ ਸਕਿੱਲ ਕੰਮਾਂ ਦੀਆਂ ਥਾਵਾਂ ਨੂੰ ਭਰਿਆ ਗਿਆ ਹੈ। ਟੈਕਨੋਲੋਜੀ ਦੇ ਦੋਰ ਵਿੱਚ ਸਕਿੱਲ ਵਰਕਰਾਂ ਦੀ ਹਰ ਦੇਸ ਨੂੰ ਜਰੂਰਤ ਹੈ ਅਤੇ ਘਾਟ ਰਹਿੰਦੀ ਹੈ । ਪੁਰਤਗਾਲ ਦੀ ਇਸ ਜਰੂਰਤ ਅਤੇ ਘਾਟ ਨੂੰ ਇਮੀਗਰਾਂਟਸ ਪੂਰਾ ਕਰ ਰਹੇ ਹਨ। ਜੇਕਰ ਪੁਰਤਗਾਲ ਵਿੱਚ ਖੇਤੀਬਾੜੀ ਦੀ ਗੱਲ ਕਰੀਏ ਤਾਂ ਇੰਮੀਗਰਾਂਟਸ ਦੀ ਵਧਦੀ ਆਬਾਦੀ ਕਰਕੇ ਕਾਮਿਆਂ ਦੀ ਘਾਟ ਪੂਰੀ ਹੋਈ ਹੈ ਅਤੇ ਖੇਤੀਬਾੜੀ ਦੇ ਕੰਮ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ।
ਟੈਕਸ ਰਾਹੀਂ ਯੋਗਦਾਨ ਅਤੇ ਹੋਰ ਫਾਇਦੇ
ਇਮੀਗਰਾਂਟਸ ਵੱਲੋ ਪੁਰਤਗਾਲ ਵਿੱਚ ਟੈਕਸ ਦੁਆਰਾ ਵੀ ਬਹੁਤ ਵੱਡੀ ਮਾਤਰਾ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ।
ਪਿਛਲੇ ਸਾਲ ਦੇ ਡਾਟਿਆਂ ਮੁਤਾਬਕ ਇਹ ਯੋਗਦਾਨ 1 ਬਿਲੀਅਨ ਯੂਰੋ ਦਾ ਸੀ । ਜੋ ਕੇ ਇੱਕ ਘੱਟ ਆਬਾਦੀ ਵਾਲੇ ਦੇਸ ਲਈ ਬਹੁਤ ਵੱਡਾ ਯੋਗਦਾਨ ਹੈ।
ਇਹ ਟੈਕਸ ਦਾ ਪੈਸਾ ਸਰਕਾਰ ਵੱਲੋਂ ਤਰੱਕੀ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ।
ਜਿਵੇਂ ਕੇ ਸੜਕਾਂ ਪੁਲਾਂ ਦੇ ਨਿਰਮਾਣ ਅਤੇ ਲੋਕ ਭਲਾਈ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ।
ਇਮੀਗਰਾਂਟਸ ਦਾ ਯੋਗਦਾਨ ਪੁਰਤਗਾਲ ਵਿੱਚ ਬਹੁਤ ਵੱਡਾ ਹੈ ਅਤੇ ਦਿਨੋ ਦਿਨ ਵੱਧ ਰਿਹਾ ਹੈ।
1 comment