1.ਦੁਨੀਆਂ ਦੀ ਸਭ ਤੋਂ ਪੁਰਾਣੀ ਕਿਤਾਬਾਂ ਦੀ ਦੁਕਾਨ ਲਿਸਬਨ ਪੁਰਤਗਾਲ ਵਿੱਚ ਹੈ
ਦੁਨੀਆਂ ਦੀ ਸਭ ਤੋਂ ਪੁਰਾਣੀ ਕਿਤਾਬਾਂ ਦੀ ਦੁਕਾਨ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਹੈ। ਇਹ ਦੁਕਾਨ ਲਿਸਬਨ ਵਿੱਚ chiado ਜਗਾ ਤੇ ਸਥਿਤ ਹੈ। ਇਸ ਦੁਕਾਨ ਦਾ ਨਾਮ livraria Bertrand ਹੈ। ਇਹ ਦੁਕਾਨ 1732 ਈ: ਵਿੱਚ Peter Faure ਨਾਮ ਦੇ ਬੰਦੇ ਦੁਆਰਾ ਖੋਲੀ ਗਈ ਸੀ। ਇਸ ਦੁਕਾਨ ਦਾ ਨਾਮ world Guinness book ਵਿੱਚ ਵੀ ਆ ਚੁੱਕਾ ਹੈ। 2010 ਤੋਂ ਬਾਅਦ ਇਸ ਦੁਕਾਨ ਦੀਆਂ ਸਾਰੇ ਪੁਰਤਗਾਲ ਵਿੱਚ ਹੋਰ ਦੁਕਾਨਾਂ ਵੀ ਖੋਲ ਦਿੱਤੀਆਂ ਗਈਆਂ ਹਨ। ਇਸ ਦੁਕਾਨ ਤੋਂ ਪੁਰਤਗਾਲ ਅਤੇ ਸਾਰੀ ਦੁਨੀਆਂ ਦੀਆਂ ਹਰ ਤਰਾਂ ਦੀਆਂ ਦੁਕਾਨਾਂ ਮਿਲ ਜਾਂਦੀਆਂ ਹਨ।
2.ਪੁਰਤਗਾਲ ਯੂਰੋਪ ਦਾ ਸਭ ਤੋਂ ਪੁਰਾਣਾ ਦੇਸ ਹੈ
ਪੁਰਤਗਾਲ ਯੂਰੋਪ ਦਾ ਸਭ ਤੋਂ ਪੁਰਾਣਾ ਦੇਸ ਹੈ । ਪੁਰਤਗਾਲ ਨੇ 1139 ਈ: ਵਿੱਚ ਅਪਣੀ ਹੱਦਬੰਦੀ ਕਰ ਲਈ ਲਈ ਸੀ । 1139 ਈ: ਵਿੱਚ ਪੁਰਤਗਾਲ ਨੇ ਅਪਣੀ ਹੱਦਬੰਦੀ ਕਰਕੇ King Afonso Henriques ਨੂੰ ਅਪਣਾ ਰਾਜਾ ਥਾਪ ਦਿੱਤਾ ਸੀ ।ਲਿਸਬਨ ਸਹਿਰ ਰੋਮ ਤੋਂ ਵੀ ਚਾਰ ਸਦੀਆਂ ਪੁਰਾਣਾ ਸਹਿਰ ਹੈ। ਪੁਰਤਗਾਲ ਨੂੰ ਪੁਰਤਗਾਲ ਜਾਣਨ ਤੋਂ ਪਹਿਲਾਂ ਹੋਰ ਕਈ ਸਭਿਆਤਾਵਾਂ ਦੁਆਰਾ ਹੋਰ ਨਾਮਾਂ ਨਾਲ ਵੀ ਜਾਣਿਆ ਜਾਂਦਾ ਸੀ।
3.ਪੁਰਤਗਾਲ ਹੈ ਕੋਰਕ ਦਾ ਸਭ ਤੋਂ ਵੱਡਾ ਉਤਪਾਦਕ
ਪੁਰਤਗਾਲ ਦੁਨੀਆ ਦਾ ਸਭ ਤੋਂ ਵੱਡਾ ਕੋਰਕ ਦਾ ਉਤਪਾਦਕ ਹੈ। ਕੋਰਕ ਤੋ ਵਾਈਨ ਦਾ ਢੱਕਣ ਇਤੇ ਹੋਰ ਬਹੁਤ ਸਾਰੀਆਂ ਚੀਜਾਂ ਬਣਾਈਆਂ ਜਾਂਦੀਆਂ ਹਨ। ਪੂਰੀ ਦੁਨੀਆਂ ਵਿੱਚ 50% ਕੋਰਕ ਦਾ ਨਿਰਯਾਤ ਇਕੱਲੇ ਪੁਰਤਗਾਲ ਵੱਲੋਂ ਕੀਤਾ ਜਾਂਦਾ ਹੈ। ਦੁਨੀਆਂ ਦੇ 34% ਕੋਕਰ ਦੇ ਦਰੱਖਤ ਸਿਰਫ ਪੁਰਤਗਾਲ ਵਿੱਚ ਮਿਲਦੇ ਹਨ।ਸਭ ਤੋਂ ਪਹਿਲਾ Americo Amorim ਵੱਲੋਂ ਕੋਰਕ ਦਾ ਨਿਰਯਾਤ ਸ਼ੁਰੂ ਕੀਤਾ ਗਿਆ ਸੀ। ਹੁਣ ਵੀ ਪੁਰਤਗਾਲ ਵਿੱਚ ਕੋਰਕ ਉੱਪਰ ਜਿਆਦਾਤਰ ਕੰਟਰੋਲ Amorim Family ਦਾ ਹੈ। Amorim Family ਦਾ ਇਹ ਕਾਰੋਬਾਰ ਮਲਟੀ ਬਿਲਿਅਨ ਦਾ ਹੈ। ਕੋਰਕ ਦੇ ਵਪਾਰ ਦਾ ਪੁਰਤਗਾਲ ਦੀ ਅਰਥ–ਵਿਵਸਥਾ ਵਿੱਚ ਬਹੁਤ ਵੱਡਾ ਯੋਗਦਾਨ ਹੈ
4.ਵਾਸਕੋ ਦ’ ਗਾਮਾ ਪੁੱਲ
ਵਾਸਕੋ ਦਾ ਗਾਮਾ ਪੁੱਲ ਦੀ ਲੰਬਾਈ 17 ਕਿਲੋਮੀਟਰ ਹੈ। ਇਸ ਨੂੰ 1998 ਵਿੱਚ ਬਣਾਉਣਾ ਸ਼ਰੂ ਕੀਤਾ ਗਿਆ ਸੀ ਅਤੇ 1998 ਵਿੱਚ ਇਹ ਬਣ ਕੇ ਪੂਰਾ ਹੋਇਆ ਸੀ। ਇਹ ਪੁੱਲ 1.1ਬਿਲੀਅਨ ਯੂਰੋ ਦੀ ਲਾਗਤ ਨਾਲ ਬਣਿਆ ਹੈ। 3300 ਮਜ਼ਦੂਰਾ ਦੁਆਰਾ ਇਸ ਨੂੰ ਬਣਾਇਆ ਗਿਆ ਹੈ। ਇਸ ਦਾ ਨਾਮ ਵਾਸਕੋ ਦ’ ਗਾਮਾ ਦੇ ਨਾਮ ਤੇ ਰੱਖਿਆ ਗਿਆ ਹੈ ਜਿਸਨੇ ਯੂਰੋਪ ਤੋਂ ਇੰਡੀਆ ਤੱਕ ਸਮੁੰਦਰੀ ਰਸਤਾ ਲੱਭਿਆ ਸੀ। ਜਦੋਂ ਇਹ ਪੁੱਲ ਬਣਿਆ ਸੀ ਇਹ ਯੂਰੋਪ ਦਾ ਸਭ ਤੋਂ ਲੰਬਾ ਪੁੱਲ ਸੀ।
5.ਪੁਰਤਗਾਲੀ ਭਾਸ਼ਾ
ਪੁਰਤਗਾਲੀ ਭਾਸ਼ਾ ਦੁਨੀਆਂ ਦੀਆਂ ਸਭ ਤੋਂ ਜਿਆਦਾ ਬੋਲੀਆਂ ਜਾਣ ਵਾਲੀਆਂ 10 ਭਸ਼ਾਵਾਂ ਵਿੱਚੋ ਇੱਕ ਹੈ । ਇੱਕ ਅਨੁਮਾਨ ਮੁਤਾਬਕ ਪੂਰੀ ਦੁਨੀਆ ਵਿੱਚ 250ਮੱਲੀਅਨ ਲੋਕਾਂ ਦੁਆਰਾ ਪੁਰਤਗਾਲੀ ਭਾਸ਼ਾ ਬੋਲੀ ਜਾਂਦੀ ਹੈ। ਪੁਰਤਗਾਲੀ ਭਾਸ਼ਾ 9 ਦੇਸਾਂ ਦੀ ਦਫਤਰੀ ਭਾਸ਼ਾ ਹੈ। ਇਹ ਦੇਸ ਹਨ:- Brazil, Mozambique,Angola,Portugal,Guinea-Bissau,East Timor ,Macau ,cape verde and sao tome and principe
ਪੁਰਤਗਾਲੀ ਭਾਸ਼ਾ ਦੁਨੀਆ ਦੀ 5ਵੇਂ ਨੰਬਰ ਦੀ ਭਾਸ਼ਾ ਹੈ।