AIMA

AIMA ਵੱਲੋਂ 76,000 ਪ੍ਰਵਾਸੀਆਂ ਨੂੰ ਰੱਦ ਨੋਟੀਸ

AIMA ਵੱਲੋਂ 76,000 ਪ੍ਰਵਾਸੀਆਂ ਨੂੰ ਰੱਦ ਨੋਟੀਸAIMA

AIMA (Agency for Integration, Migration and Asylum) ਨੇ ਐਲਾਨ ਕੀਤਾ ਹੈ ਕਿ 76,000 ਪ੍ਰਵਾਸੀਆਂ ਦੀ ਨਿਯਮਤਕਰਨ (regularization) ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਹ ਨੋਟੀਸ ਉਨ੍ਹਾਂ ਲੋਕਾਂ ਨੂੰ ਭੇਜੀ ਜਾ ਰਹੀ ਹੈ, ਜਿਨ੍ਹਾਂ ਨੇ ਪਹਿਲਾਂ ਭੇਜੀ ਨੋਟੀਸ ਦਾ ਜਵਾਬ ਨਹੀਂ ਦਿੱਤਾ ਜਾਂ ਸ਼ੈਡਿਊਲ ਕੀਤੀ ਮੀਟਿੰਗ ਹਾਜ਼ਰ ਨਹੀਂ ਹੋਏ

ਰੱਦ ਨੋਟੀਸ ਦੇ ਕਾਰਨ

AIMA ਨੇ ਸਪੱਸ਼ਟ ਕੀਤਾ ਹੈ ਕਿ ਇਹ ਨੋਟੀਸ ਕੁਝ ਖਾਸ ਕਾਰਨਾਂ ਕਰਕੇ ਭੇਜੀ ਜਾ ਰਹੀ ਹੈ:

ਕਈ ਲੋਕ ਪਹਿਲਾਂ ਭੇਜੀ ਗਈ ਨੋਟੀਸ ਦਾ ਜਵਾਬ ਦੇਣ ਤੋਂ ਚੁਕ ਗਏ।
ਕੁਝ ਲੋਕਾਂ ਨੇ ਆਪਣਾ ਪਤਾ ਬਦਲ ਲਿਆ ਅਤੇ ਉਨ੍ਹਾਂ ਤਕ ਨੋਟੀਸ ਨਹੀਂ ਪਹੁੰਚੀ।
ਕੁਝ ਲੋਕ ਹੋਰ ਤਰੀਕਿਆਂ ਰਾਹੀਂ ਨਿਯਮਤਕ ਹੋ ਗਏ, ਜਿਸ ਕਰਕੇ ਉਨ੍ਹਾਂ ਦੀ ਅਰਜ਼ੀ ਰੱਦ ਹੋ ਗਈ।
ਕੁਝ ਕੇਸਾਂ ਵਿੱਚ, ਉਨ੍ਹਾਂ ਉੱਤੇ ਅਪਰਾਧਕ ਜਾਂ ਕਾਨੂੰਨੀ ਕਾਰਵਾਈ ਚੱਲ ਰਹੀ ਸੀ, ਜਿਸ ਕਰਕੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਹੋਈ।

4.46 ਲੱਖ ਅਰਜ਼ੀਆਂਚੋਂ 76 ਹਜ਼ਾਰ ਹੋਣਗੀਆਂ ਰੱਦ

ਪੁਰਤਗਾਲ ਸਰਕਾਰ ਦੀ ਨਵੀਂ ਨੀਤੀ ਅਨੁਸਾਰ, ਕੁੱਲ 4.46 ਲੱਖ ਨਿਯਮਤਕਰਨ ਅਰਜ਼ੀਆਂ ਵਿੱਚੋਂ 2.50 ਲੱਖ ਐਪੋਇੰਟਮੈਂਟ ਹੋਈਆਂ, ਪਰ 2.33 ਲੱਖ ਲੋਕ ਹੀ ਮਿਲਣ ਆਏ ਹੁਣ, 2.13 ਲੱਖ ਹੋਰ ਨੋਟੀਸ ਭੇਜੀਆਂ ਜਾਣਗੀਆਂ

ਹੁਣ ਲੋਕ ਕੀ ਕਰ ਸਕਦੇ ਹਨ?

ਜੇਕਰ ਕਿਸੇ ਦੀ ਅਰਜ਼ੀ ਰੱਦ ਹੋ ਗਈ, ਉਹਹੀਅਰਿੰਗ ਆਫ਼ ਇੰਟਰੈਸਟਰਾਹੀਂ ਆਪਣੀ ਗੱਲ ਰਖ ਸਕਦੇ ਹਨ।
AIMA
ਦੁਬਾਰਾ ਜਾਂਚ ਕਰੇਗਾ ਕਿ ਉਨ੍ਹਾਂ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਹਨ ਜਾਂ ਨਹੀਂ।
ਜੇਕਰ ਕਿਸੇ ਨੂੰ ਨੋਟੀਸ ਨਾ ਮਿਲੀ ਹੋਵੇ, ਉਹ AIMA ਨਾਲ ਸੰਪਰਕ ਕਰ ਸਕਦੇ ਹਨ।
ਕਿਸੇ ਵੀ ਨਵੇਂ ਨਿਯਮ ਬਾਰੇ ਜਾਣਕਾਰੀ ਲਈ AIMA ਦੀ ਵੈੱਬਸਾਈਟ ਜਾਂ ਉਨ੍ਹਾਂ ਦੇ ਦਫ਼ਤਰ ਵਿਚ ਜਾ ਸਕਦੇ ਹਨ।

ਹੋਰ ਅਹਿਮ ਜਾਣਕਾਰੀ

 100,000 ਕੇਸ ਹੁਣ ਵੀ ਜਾਂਚ ਹੇਠ ਹਨ।
133,000
ਹੋਰ ਕੇਸ ਪ੍ਰਕਿਰਿਆ ਹਨ।
10,000
ਲੋਕਾਂ ਨੂੰ ਨਵੇਂ ਰਿਹਾਇਸ਼ ਪਰਮਿਟ ਜਾਰੀ ਹੋ ਚੁੱਕੇ ਹਨ।
2024 ‘
35,000 ਪਰਿਵਾਰਕ ਮਿਲਾਪ ਦੀਆਂ ਅਰਜ਼ੀਆਂ ਮਨਜ਼ੂਰ ਹੋਈਆਂ, ਜੋ 2023 ਨਾਲੋਂ 4% ਵਧੀਆਂ।
AIMA
ਨੂੰ 2024 ਵਿੱਚ 10 ਲੱਖ ਈਮੇਲ ਅਤੇ 6 ਲੱਖ ਫ਼ੋਨ ਕਾਲਾਂ ਮਿਲੀਆਂ, ਜਿਸ ਨਾਲ ਵਿਭਾਗ ਉੱਤੇ ਵਧਿਆ ਹੋਇਆ ਦਬਾਅ ਗਿਆ ਹੈ।

AIMA ‘ਤੇ ਦਬਾਅ ਅਤੇ ਨਵੀਆਂ ਨੀਤੀਆਂ

AIMA ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ 2024 ਵਿੱਚ ਉਨ੍ਹਾਂ ਉੱਤੇ ਬਹੁਤ ਜ਼ਿਆਦਾ ਕੰਮ ਦਾ ਦਬਾਅ ਹੈ। ਨਵੀਂ ਸਰਕਾਰ ਨੇਐਕਸਪ੍ਰੈਸ਼ਨ ਆਫ ਇੰਟਰੈਸਟ” (expression of interest) ਦੀ ਪ੍ਰਕਿਰਿਆ ਨੂੰ ਖਤਮ ਕਰ ਦਿੱਤਾ ਹੈ, ਜਿਸ ਕਰਕੇ ਹੁਣ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਥੋੜੀ ਹੋਰ ਸਖ਼ਤ ਹੋ ਗਈ ਹੈ।

 AIMA ਨੇ 1 ਫਰਵਰੀ 2024 ਤੋਂ ਨਵੀਂ “Organic Unit for Misdemeanors” ਬਣਾਈ ਹੈ, ਜਿਸਦਾ ਕੰਮ ਨਵੇਂ ਨਿਯਮ ਲਾਗੂ ਕਰਨਾ ਅਤੇ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ।  AIMA ਹੁਣ ਨਵੇਂ ਕੰਮਕਾਜੀ ਨਿਯਮ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਕਿ ਪ੍ਰਕਿਰਿਆ ਤੇਜ਼ ਹੋ ਸਕੇ ਅਤੇ ਲੋਕਾਂ ਨੂੰ ਜਲਦੀ ਸਹੂਲਤ ਮਿਲ ਸਕੇ।  AIMA ਦੀ ਯੋਜਨਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਅਧਿਕਾਰੀ ਭਰਤੀ ਕਰਕੇ ਕੰਮ ਨੂੰ ਆਸਾਨ ਬਣਾਇਆ ਜਾਵੇ।

ਲੋਕਾਂ ਲਈ ਸੁਝਾਵ

 ਜੇਕਰ ਤੁਸੀਂ ਪਹਿਲਾਂ ਹੀ ਅਰਜ਼ੀ ਦਿੱਤੀ ਹੋਈ ਹੈ, ਤਾਂ AIMA ਦੀ ਵੈੱਬਸਾਈਟ ਚੈਕ ਕਰਦੇ ਰਹੋ।
ਜੇਕਰ ਤੁਹਾਡੀ ਅਰਜ਼ੀ ਰੱਦ ਹੋ ਗਈ ਹੈ, ਤਾਂ ਤੁਸੀਂਹੀਅਰਿੰਗ ਆਫ ਇੰਟਰੈਸਟਲਈ ਅਪੀਲ ਕਰ ਸਕਦੇ ਹੋ।
ਜੇਕਰ ਤੁਸੀਂ ਕਿਸੇ ਵੀ ਨਵੇਂ ਨਿਯਮ ਜਾਂ ਨੋਟੀਸ ਬਾਰੇ ਨਹੀਂ ਜਾਣਦੇ, ਤਾਂ AIMA ਦੇ ਦਫ਼ਤਰ ਜਾਂ ਵੈੱਬਸਾਈਟਤੇ ਜਾਣਕਾਰੀ ਲਵੋ।
ਆਪਣੇ ਸਾਰੇ ਦਸਤਾਵੇਜ਼ ਨਵੀਨਤਮ ਰੱਖੋ, ਤਾਂ ਕਿ ਕਿਸੇ ਵੀ ਜਾਂਚ ਦੌਰਾਨ ਤੁਹਾਡੀ ਅਰਜ਼ੀ ਮਨਜ਼ੂਰ ਹੋ ਸਕੇ।

ਜੇਕਰ ਤੁਹਾਡੀ ਅਰਜ਼ੀ ਰੱਦ ਹੋਈ ਹੈ, ਤਾਂ ਤੁਰੰਤ AIMA ਨਾਲ ਸੰਪਰਕ ਕਰੋ ਅਤੇ ਆਪਣੀ ਨਵੀਂ ਅਰਜ਼ੀ ਜਾਂ ਨੋਟੀਸ ਬਾਰੇ ਜਾਣਕਾਰੀ ਲਵੋ!

Leave a Reply

Your email address will not be published. Required fields are marked *