PORTUGAL EUROPE news PPR 08/11/2023 ਪੁਰਤਗਾਲ ਦੇ ਪ੍ਰਧਾਨ ਮੰਤਰੀ Antonio costa ਵੱਲੋਂ ਦਿੱਤਾ ਗਿਆ ਅਸਤੀਫਾ ਪੁਰਤਗਾਲ ਦੇ ਪ੍ਰਧਾਨ ਮੰਤਰੀ Antonio costa ਵੱਲੋਂ ਦਿੱਤਾ ਗਿਆ ਅਸਤੀਫਾ ਪੁਰਤਗਾਲ ਦੇ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉਹਨਾਂ ਵੱਲੋਂ ਅਸਤੀਫਾ ਰਾਸ਼ਟਰਪਤੀ ਨੂੰ ਦੇਣ ਬਾਅਦ ਇਹ ਐਲਾਨ ਕੀਤਾ ਗਿਆ ਸੀ। ਬਾਅਦ ਵਿੱਚ ਰਾਸ਼ਟਰਪਤੀ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ। Antonio costa ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਉਪਾਧੀ ਤੋਂ ਅਸਤੀਫਾ ਦਿੱਤਾ ਹੈ। ਉਹਨਾਂ ਨੇ ਇਹ ਵੀ ਸਾਫ ਕੀਤਾ ਕੇ ਜੇਕਰ ਰਾਸ਼ਟਰਪਤੀ ਦੁਬਾਰਾ ਚੋਣਾ ਕਰਵਾਉਂਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਨਹੀਂ ਹੋਣਗੇ। ਭਾਵ, “ ਕੇ ਉਹ ਪ੍ਰਧਾਨ ਮੰਤਰੀ ਲਈ ਦੁਬਾਰਾ ਅੱਗੇ ਨਹੀਂ ਆਉਣਗੇ” ਉਹਨਾਂ ਨੇ ਕਿਹਾ ਕੇ ਉਹਨਾਂ ਨੂੰ ਬਹੁਤ ਮਾਨ ਹੈ ਕੇ ਉਹਨਾਂ ਨੂੰ ਇੰਨੇ ਸਾਲ ਪੁਰਤਗਾਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਵੱਖ ਵੱਖ ਆਧਾਰਿਆ ਦੇ ਮੁਖੀ ਵੱਜੋ ਵੀ ਉਹਨਾਂ ਨੇ ਸੇਵਾ ਕੀਤੀ। ਜਦੋਂ ਤੱਕ ਰਾਸ਼ਟਰਪਤੀ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਨਈ ਕਰਦੇ ਉਦੋਂ ਤੱਕ Costa ਕੰਮਕਾਰ ਸਾਂਭਣਗੇ। Antonia costa ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ। ਇੱਕ ਭ੍ਰਿਸ਼ਟਾਚਾਰ ਦੇ ਮਾਮਲੇ ਦੌਰਾਨ Antonio costa ਦੀ ਸਰਕਾਰੀ ਰਿਹਾਇਸ਼ ਤੇ ਜਾਂਚ ਕਰਨ ਵਾਲਿਆਂ ਵੱਲੋ ਤਲਾਸ਼ੀ ਲਈ ਗਈ ਸੀ। ਜਿਸ ਕਰਕੇ ਉਹਨਾਂ ਨੇ ਅਸਤਾਫਾ ਦਿੱਤਾ ਹੈ। ਉਹਨਾਂ ਨੇ ਕਿਹਾ ਕੇ ਉਹਨਾਂ ਨੂੰ ਸ਼ੱਕੀ ਤੌਰ ਤੇ ਨਾਮਜ਼ਦ ਨਹੀਂ ਕੀਤਾ ਗਿਆ ਪਰ ਇਹ ਉਹਨਾਂ ਦੇ ਅਹੁਦੇ ਤੇ ਰਹਿਣ ਦੇ ਅਨੂਕੂਲ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕੇ ਅਗਰ ਉਹਨਾਂ ਕੋਈ ਇਲਜ਼ਾਮ ਹਨ ਤਾਂ ਉਹ ਪੂਰੀ ਤਰਾਂ ਜਾਂਚ ਵਿੱਚ ਸਹਿਯੋਗ ਕਰਨਗੇ। ਲਿਥੀਊਮ ਡੀਲ ਵਿੱਚ ਕੁਝ ਗੜਬੜੀ ਵਿੱਚ Antonio costa ਦਾ ਨਾਮ ਆਇਆ ਹੈ। Related
Post Comment Cancel reply Comments Name Email Save my name, email, and website in this browser for the next time I comment. Δ
Post Comment