ਆਈਓਐੱਸ-17 ਦੇ ਖ਼ਾਸ ਫੀਚਰ
.APPLE IOS 17 ਵਿੱਚ ਪਲੱਸ ਦਾ ਇੱਕ ਨਵਾਂ ਬਟਨ ਹੈ, ਜਿਸ ‘ਤੇ ਟੈਪ ਕਰਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਜਾਂ ਸਮੱਗਰੀ ਵੇਖ ਸਕੋਗੇ ਜੋ ਤੁਸੀਂ ਸਭ ਤੋਂ ਜ਼ਿਆਦਾ ਸੰਦੇਸ਼ ਰਾਹੀਂ ਭੇਜਦੇ ਹੋ, ਜਿਵੇਂ ਕਿ ਤਸਵੀਰਾਂ, ਵੀਡੀਓ, ਆਡੀਓ ਮੈਸੇਜ ਆਦਿ।
-
ਕੰਪਨੀ ਮੁਤਾਬਕ, ਆਪਰੇਟਿੰਗ ਸਿਸਟਮ ਤੁਹਾਨੂੰ ਆਟੋਮੈਟਿਕ ਚੈਕਇਨ ਦੀ ਵੀ ਸੁਵਿਧਾ ਹੈ। ਜਿਸ ਦਾ ਮਤਲਬ ਹੈ ਕਿ ਕਿਸੇ ਥਾਂ ‘ਤੇ ਪਹੁੰਚਣ ਤੋਂ ਬਾਅਦ ਸਿਸਟਮ ਆਪਣੇ-ਆਪ ਤੁਹਾਡੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਤੁਹਾਡੇ ਸੁਰੱਖਿਅਤ ਪਹੁੰਚਣ ਦੀ ਸੂਚਨਾ ਦੇ ਦੇਵੇਗਾ।
-
ਸੰਦੇਸ਼/ਮੈਸੇਜ ਨਾਲ ਜੁੜਿਆ ਇੱਕ ਨਵਾਂ ਫ਼ੀਚਰ ਹੈ, ਕੈਚ-ਅਪ ਐਰੋ। ਇਸ ਦੇ ਇਸਤੇਮਾਲ ਨਾਲ ਤੁਸੀਂ ਚੈਟ ਵਿੱਚ ਸਿੱਧਾ ਉਸ ਮੈਸੇਜ ‘ਤੇ ਪਹੁੰਚ ਜਾਓਗੇ ਜੋ ਕਿਸੇ ਵਿਅਕਤੀ ਨੇ ਤੁਹਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ। ਫਿਰ ਉਸ ਸ਼ੁਰੂਆਤੀ ਮੈਸੇਜ ਦੇ ਹਿਸਾਬ ਨਾਲ ਤੁਸੀਂ ਆਪਣਾ ਜਵਾਬ ਭੇਜ ਸਕਦੇ ਹੋ।
-
ਇਸੇ ਤਰ੍ਹਾਂ ਮੈਸੇਜ ਵਿੱਚ ਕੋਈ ਵਿਸ਼ੇਸ਼ ਮੈਸੇਜ ਲੱਭਣ ਲਈ ਸਰਚ ਫ਼ਿਲਟਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
-
ਵੈਬਸਾਈਟ ਮੁਤਾਬਕ, ਲੋਕੇਸ਼ਨ ਭੇਜਣ ਅਤੇ ਪ੍ਰਾਪਤ ਕਰਨ ਦੇ ਤਰੀਕੇ ਨੂੰ ਵੀ ਹੋਰ ਸੌਖਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਜਦੋਂ ਕੋਈ ਤੁਹਾਡੇ ਨਾਲ ਆਪਣੀ ਲੋਕੇਸ਼ਨ ਸਾਂਝਾ ਕਰੇਗਾ ਤਾਂ ਤੁਸੀਂ ਉਸ ਨੂੰ ਚੈਟ ਵਿੱਚ ਹੀ ਦੇਖ ਸਕਦੇ ਹੋ।
-
ਇੱਕ ਹੋਰ ਖ਼ਾਸ ਫ਼ੀਚਰ ਇਹ ਹੈ ਕਿ ਤੁਸੀਂ ਹੁਣ ਆਡੀਓ ਮੈਸੇਜ ਨੂੰ ਪੜ੍ਹ ਵੀ ਸਕੋਗੇ। ਇਹ ਅਜਿਹੇ ਸਮੇਂ ਕੰਮ ਆਵੇਗਾ ਜਦੋਂ ਤੁਸੀਂ ਮੈਸੇਜ ਸਭ ਦੇ ਸਾਹਮਣੇ ਨਹੀਂ ਸੁਣਨਾ ਚਾਹੁੰਦੇ ਜਾਂ ਨਹੀਂ ਸੁਣ ਸਕਦੇ ਅਤੇ ਤੁਹਾਡੇ ਕੋਲ ਈਅਰਫੋਨ ਵੀ ਨਾ ਹੋਣ।
-
ਹੁਣ ਤੁਸੀਂ ਆਪਣੀਆਂ ਤਸਵੀਰਾਂ ਦੀ ਮਦਦ ਨਾਲ ਆਪਣੇ ਲਈ ਲਾਈਵ ਸਟਿੱਕਰ ਬਣਾ ਸਕਦੇ ਹੋ ਅਤੇ ਸਾਰੇ ਸਟਿਕਰਾਂ ਨੂੰ ਸਟਿੱਕਰ ਡਰਾਰ ਵਿੱਚ ਰੱਖ ਸਕਦੇ ਹੋ।
-
ਜੇਕਰ ਕੋਈ ਵਿਅਕਤੀ ਕਿਸੇ ਕਾਰਨ ਤੁਹਾਡੀ ਫੇਸਟਾਈਮ ਕਾਲ ਨਾ ਚੁੱਕ ਸਕੇ ਤਾਂ ਤੁਸੀਂ ਉਨ੍ਹਾਂ ਲਈ ਆਪਣਾ ਵੀਡੀਓ ਜਾਂ ਆਡੀਓ ਰਿਕਾਰਡ ਕਰਕੇ ਵੀ ਭੇਜ ਸਕਦੇ ਹੋ।
-
ਜੇਕਰ ਤੁਸੀਂ ਕਿਸੇ ਵੀਡੀਓ ਰਿਕਾਰਡ ਆਦਿ ਦੇ ਦੌਰਾਨ ਆਪਣੇ ਹੱਥਾਂ ਨਾਲ ਕੁਝ ਖ਼ਾਸ ਇਸ਼ਾਰੇ ਕਰਦੇ ਹੋ ਤਾਂ ਤੁਹਾਡੀ ਬੈਕਗਰਾਉਂਡ ਸਕਰੀਨ ‘ਤੇ ਕੁਝ ਖ਼ਾਸ ਥ੍ਰੀਡੀ ਇਫੈਕਟ ਨਜ਼ਰ ਆਉਣਗੇ।
-
ਏਅਰ ਡਰਾਪ ਦੇ ਨਵੇਂ ਫ਼ੀਚਰ ਨਾਲ ਤੁਸੀਂ ਮਹਿਜ਼ ਕਿਸੇ ਦੂਜੇ ਆਈਫੋਨ ਜਾਂ ਐਪਲ ਵਾਚ ਕੋਲ ਆਪਣਾ ਡਿਵਾਈਸ ਰੱਖ ਕੇ ਅਤੇ ਈਮੇਲ ਜਾਂ ਮੋਬਾਈਲ ਨੰਬਰ ਚੁਣ ਕੇ ਸਮੱਗਰੀ ਨੂੰ ਏਅਰ ਡਰਾਪ ਕਰ ਸਕਦੇ ਹੋ।
-
ਇਸ ਦੇ ਨਾਲ ਹੀ ਹੁਣ ਸੰਵੇਦਨਸ਼ੀਲ ਸਮੱਗਰੀ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਾਲ ਹੀ ਤੁਸੀਂ ਕਿਸੇ ਸੰਵੇਧਨਸ਼ੀਲ ਮੈਸੇਜ, ਫੋਟੋ ਜਾਂ ਵੀਡੀਓ ਆਦਿ ਨੂੰ ਬਲਰ ਕਰ ਸਕਦੇ ਹੋ।