Site icon PORTUGAL PUNJABI RADIO

ਏਸ਼ੀਆ ਕੱਪ 2023 ਦੀ ਚੈਂਪੀਅਨ ਬਣੀ ਭਾਰਤੀ ਟੀਮ, ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਇਆ

ਏਸ਼ੀਆ ਕੱਪ 2023 ਦੀ ਚੈਂਪੀਅਨ ਬਣੀ ਭਾਰਤੀ ਟੀਮ, ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਇਆ

ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਅੱਠਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ।

ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾਈ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਦੇ ਅੱਗੇ ਟਿਕ ਨਹੀਂ ਸਕੇ ਅਤੇ ਪੂਰੀ ਟੀਮ ਸਿਰਫ਼ 50 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਇਸ ਤੋਂ ਬਾਅਦ ਭਾਰਤੀ ਪਾਰੀ ਦੀ ਸ਼ੁਰੂਆਤ ਸ਼ੁਭਮਨ ਗਿੱਲ ਅਤੇ ਇਸ਼ਾਂਤ ਕਿਸ਼ਨ ਨੇ ਕੀਤੀ ਅਤੇ ਦੋਵੇਂ ਬੱਲੇਬਾਜਾ ਨੇ ਬਿਨਾਂ ਆਊਟ ਹੋਏ ਭਾਰਤੀ ਟੀਮ ਨੂੰ ਸਤਵੇਂ ਓਵਰ ਉੱਤੇ ਜਿੱਤ ਦੁਆ ਦਿੱਤੀ।

ਇਸ਼ਾਂਤ ਕਿਸ਼ਨ 18 ਗੇਂਦਾਂ ਉੱਤੇ 23 ਦੌੜਾਂ ਅਤੇ ਸ਼ੁਭਮਨ ਗਿੱਲ 19 ਗੇਂਦਾਂ ਉੱਤੇ 27 ਦੌੜਾਂ ਬਣਾ ਕੇ ਨਾਬਾਦ ਰਹੇ।

ਇਸ ਤੋਂ ਪਹਿਲਾਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ ਵਿੱਚ 50 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

Exit mobile version