Site icon PORTUGAL PUNJABI RADIO

EUROPIAN UNION:-ਯੂਰੋਪੀਅਨ ਯੂਨੀਅਨ ਬਾਰੇ ਜਾਣਕਾਰੀ

EUROPIAN UNION

ਯੂਰੋਪੀਅਨ ਯੂਨੀਅਨ ਕੀ ਹੈ?

ਯੂਰੋਪ ਦੇ 27 ਦੇਸਾਂ ਦੁਆਰਾ ਮਿਲ ਕੇ ਇੱਕ ਸੰਗ ਬਣਾਇਆ ਗਿਆ ਹੈ ਜਿਸ ਨੂੰ EUROPIAN UNION ਕਹਿੰਦੇ ਹਨ

ਇਹ ਸਾਰੇ ਦੇਸ EUROPIAN UNION ਥੱਲੇ ਮਿਲ ਕੇ ਕੰਮ ਕਰਦੇ ਹਨ।

ਇਸ ਯੂਨੀਅਨ ਨੂੰ ਬਣਾਉਣ ਦੀ ਲੋੜ ਯੂਰੋਪ ਵਿੱਚ ਹੋਏ ਦੋ ਵੱਡੇ ਯੁੱਧ ਹਨ। ਇਹਨਾਂ ਯੁੱਧਾਂ ਵਿੱਚ ਹੋਏ ਯੂਰੋਪ ਦੇ ਨੁਕਸਾਨ ਤੋਂ ਬਾਅਦ ਕੁਝ ਦੇਸ ਇਸ ਨਤੀਜੇ ਤੇ ਪਹੁੰਚੇ ਕੇ ਆਪਸ ਵਿੱਚ ਲੜਨ ਨਾਲੋਂ ਕਿਉਂ ਨਾ ਮਿਲ ਕੇ ਕੰਮ ਕੀਤਾ ਜਾਵੇ ਅਤੇ ਤਰੱਕੀ ਦਾ ਮੁੱਢ ਬੰਨਿਆ ਜਾਵੇ।

1945 ਵਿੱਚ world war || ਦੀ ਸਮਾਪਤੀ ਤੋਂ ਬਾਅਦ ਵੱਖ ਵੱਖ ਪੜਾਵਾ ਵਿੱਚ ਯੂਰੋਪੀਅਨ ਯੂਨੀਅਨ  ਦੀ ਸ਼ੁਰੂਆਤ ਹੋਈ।

ਸ਼ੁਰੂਆਤ 6 ਦੇਸਾਂ ਦੁਅਰਾ ਕੀਤੀ ਗਈ ਸੀ

ਇਹ ਦੇਸ ਸਨ:-

ਉਸ ਤੋਂ ਬਾਅਦ ਹੋਲੀ ਹੋਲੀ ਹੋਰ ਦੇਸ ਜੁੜਦੇ ਗਏ।

ਹੁਣ EUROPIAN UNION ਵਿੱਚ ਕੁੱਲ 27 ਦੇਸ ਹਨ

ਇਹ ਦੇਸ ਹਨ:-

(ਇਥੇ ਯਾਦ ਰੱਖਿਆ ਜਾਵੇ ਕੇ ਜੂਨ 2016 ਵਿੱਚ ਇੰਗਲੈਂਡ ਨੇ ਯੂਨੀਅਨ ਛੱਡਣ ਦਾ ਫੈਸਲਾ ਲਿਆ ਸੀ ਅਤੇ 31 ਜਨਵਰੀ 2020 ਨੂੰ ਇੰਗਲੈਂਡ ਪੂਰੀ ਤਰਾਂ ਯੂਨੀਅਨ ਵਿੱਚੋ ਬਾਹਰ ਹੋ ਗਿਆ ਸੀ।)

ਇਹਨਾ ਦੇਸਾਂ ਤੋਂ ਇਲਾਵਾ ਹੋਰ ਨਵੇਂ ਦੇਸ ਹਨ ਜਿੰਨਾਂ ਨੇ ਯੂਨੀਅਨ ਦਾ ਹਿੱਸਾ ਬਨਣ ਲਈ ਅਪਲਾਈ ਕੀਤਾ ਹੋਇਆ ਹੈ।

ਇਹ ਦੇਸ ਹਨ:-

EUROPIAN UNION ਦੀ ਕਰੰਸੀ ਯੂਰੋ ਹੈ

EUROPIAN UNION ਦੇ 27 ਦੇਸਾਂ ਵਿੱਚੋਂ 20 ਦੇਸ ਇਸ ਕਰੰਸੀ ਦੀ ਵਰਤੋਂ ਕਰਦੇ ਹਨ।

ਇਹ ਦੇਸ ਹਨ:-

  • Austria
  • Belgium
  • Croatia
  • Cyprus
  • Estonia
  • Finland
  • France
  • Germany
  • Greece
  • Ireland
  • Italy
  • Latvia
  • Lithuania
  • Luxembourg
  • Malta
  • Netherlands
  • Portugal
  • Slovakia
  • Slovenia
  • Spain

ਯੂਰੋਪੀਅਨ ਯੂਨੀਅਨ ਦਾ ਅਪਣਾ ਝੰਡਾ ਹੈ ਅਤੇ ਅਪਣਾ ਰਾਸ਼ਟਰੀ ਗੀਤ ਹੈ।

ਯੂਰੋਪੀਅਨ ਯੂਨੀਅਨ ਦੇ ਕਿਸੇ ਵੀ ਦੇਸ ਵਿੱਚ ਤੁਸੀ ਰਹਿ ਸਕਦੇ ਹੋ ਕੰਮ ਕਰ ਸਕਦੇ ਹੋ ਅਤੇ ਪੜਾਈ ਵੀ ਕਰ ਸਕਦੇ ਹੋ। ਇਹਨਾਂ ਸਾਰੇ ਦੇਸਾਂ ਵਿੱਚ ਤੁਸੀ ਬਿਨਾਂ ਰੋਕ ਟੋਕ ਤੋਂ ਆ ਜਾ ਸਕਦੇ ਹੋ।

ਯੂਰੋਪੀਅਨ ਯੂਨੀਅਨ ਵੱਲੋਂ 1985 ਵਿੱਚ ਸ਼ੈਨੇਗਨ ਏਰੀਆ ਬਣਾਇਆ ਗਿਆ ਸੀ ਜਿਸ ਵਿੱਚ 23 ਦੇਸ ਸ਼ਾਮਲ ਹਨ।

ਤੁਸੀ ਇੱਕ ਸ਼ੈਨੇਗਨ ਵੀਜੇ ਨਾਲ ਇਹਨਾਂ 23 ਦੇਸਾਂ ਵਿੱਚ ਟਰੈਵਲ ਕਰ ਸਕਦੇ ਹੋ

ਇਹ ਦੇਸ ਹਨ:-

ਇਹ ਜਾਣਕਾਰੀ ਯੂਰੋਪੀਅਨ ਯੂਨੀਅਨ ਬਾਰੇ ਇੱਕ ਸਧਾਰਨ ਜਾਣਕਾਰੀ ਸੀ।

ਅਗਲੇ ਆਰਟੀਕਲਾਂ ਵਿੱਚ ਆਪਾਂ ਯੂਰੋਪ ਅਤੇ ਯੂਰੋਪੀਅਨ ਯੂਨੀਅਨ ਨੂੰ ਵਿਸਥਾਰ ਨਾ ਜਾਣਾਗੇ ਕੇ ਕਿਵੇਂ ਇਹ ਯੂਨੀਅਨ ਬਣੀ ਕਿਵੇਂ ਇਹ ਕੰਮ ਕਰਦੀ ਹੈ ਆਦਿ

ਜਾਣਕਾਰੀ ਨੂੰ ਸਭ ਨਾਲ ਸਾਂਝੀ ਕਰੋ।

Exit mobile version