ਕੁਝ ਗੱਲਾਂ ਜੋ ਫ਼ੋਨ ਤੁਹਾਡੇ ਬਾਰੇ ਜਾਣਦਾ ਹੈ
ਕੁਝ ਗੱਲਾਂ ਜੋ ਫ਼ੋਨ ਤੁਹਾਡੇ ਬਾਰੇ ਜਾਣਦਾ ਹੈ
ਤੁਹਾਡੇ ਤੁਰਨ ਦੀ ਰਫ਼ਤਾਰ—ਜ਼ਿਆਦਾਤਰ ਸਮਾਰਟਫ਼ੋਨਾਂ ਵਿੱਚ ਜੀਪੀਐੱਸ ਸੇਵਾ ਕੰਮ ਕਰ ਰਹੀ ਹੁੰਦੀ ਹੈ। ਇਸੇ ਕਾਰਨ ਗੂਗਲ ਮੈਪ ਤੁਹਾਨੂੰ ਦੱਸ ਸਕਦਾ ਕਿ ਇੱਕ ਤੋਂ ਦੂਸਰੀ ਥਾਂ ਪਹੁੰਚਣ ਵਿੱਚ ਤੁਹਾਨੂੰ ਕਿੰਨਾਂ ਸਮਾਂ ਲੱਗੇਗਾ। ਇਸ ਦਾ ਨੁਕਸਾਨ ਇਹ ਹੈ ਕਿ ਗੂਗਲ ਨੂੰ ਪਤਾ ਰਹਿੰਦਾ ਹੈ ਕਿ ਪੈਦਲ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਕਿੰਨੀ ਕੁ ਗਤੀ ਵਧਾ ਸਕਦੇ ਹੋ।
ਕਿੱਥੇ ਰਹਿੰਦੇ ਹੋ, ਕੰਮ ਕਰਦੇ ਹੋ, ਕਿੱਥੇ ਅਕਸਰ ਜਾਂਦੇ ਹੋ— ਲੋਕੇਸ਼ਨ ਸੇਵਾ ਰਾਹੀਂ ਤੁਸੀਂ ਅਜਿਹਾ ਬਹੁਤ ਸਾਰਾ ਮੈਟਾਡੇਟਾ ਛੱਡਦੇ ਰਹਿੰਦੇ ਹੋ ਜੋ ਤੁਹਾਡੇ ਘਰ, ਦਫ਼ਤਰ ਤੇ ਅਕਸਰ ਆਉਣ-ਜਾਣ ਵਾਲੀਆਂ ਥਾਂਵਾਂ ਸੰਬੰਧੀ ਜਾਣਕਾਰੀ ਤੁਹਾਡੇ ਫ਼ੋਨ ਨੂੰ ਮਿਲ ਜਾਂਦੀ ਹੈ।
ਟੈਕਟੀਕਲ ਟੈਕਨੌਲੋਜੀ ਕੁਲੈਕਿਕਟਿਵ, ਡਿਜੀਟਲ ਟਰਾਇਲ ਕੰਟਰੋਲ ਬਾਰੇ ਇੱਕ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਹੈ।
ਉਸ ਮੁਤਾਬਕ, “ਐਪਲ ਇੱਕ ਫ਼ਾਰਮੂਲੇ ਰਾਹੀਂ ਇਹ ਮੰਨ ਲੈਂਦਾ ਹੈ ਕਿ ਜਿੱਥੇ ਤੁਹਾਡਾ ਫ਼ੋਨ ਰਾਤ ਨੂੰ ਰਹਿੰਦਾ ਹੈ ਉਹ ਤੁਹਾਡਾ ਘਰ ਹੈ ਤੇ ਜਿੱਥੇ ਦਿਨ ਦਾ ਜ਼ਿਆਦਾ ਸਮਾਂ ਕੱਟਦਾ ਹੈ ਉਹ ਤੁਹਾਡਾ ਦਫ਼ਤਰ।”
ਇਸ ਦੀ ਜਾਂਚ ਕਰਨ ਲਈ ਆਪਣੇ ਫ਼ੋਨ ਦੀਆਂ ਸੈਟਿੰਗਜ਼ ਵਿੱਚ ਜਾ ਕੇ ਪਰਾਈਵੇਸੀ ਤੇ ਫਿਰ ਲੋਕਸ਼ੇਨ ਸਰਵਿਸਜ਼ ਵਿੱਚ ਜਾ ਕੇ ਦੇਖੋ। ਜੇ ਤੁਹਾਡੇ ਕੋਲ ਆਈਫ਼ੋਨ ਆਈਓਐੱਸ7 ਜਾਂ ਉਸ ਤੋਂ ਨਵਾਂ ਹੈ ਤਾਂ ਫਰੀਕੁਐਂਟ ਸਿਸਟਮ ਸਰਵਿਸ ਲੋਕੇਸ਼ਨ ਵਿੱਚ ਜਾ ਕੇ ਇਹ ਦੇਖ ਸਕਦੇ ਹੋ।
ਤੁਹਾਡੀ ਸਿਹਤ— ਜਦੋਂ ਵੀ ਤੁਸੀਂ ਸੈਰ ਆਦਿ ਨਾਲ ਜੁੜੀ ਕੋਈ ਐਪਲੀਕੇਸ਼ਨ ਵਰਤਦੇ ਹੋ ਤਾਂ ਤੁਹਾਡੇ ਫ਼ੋਨ ਨੂੰ ਪਤਾ ਚੱਲ ਜਾਂਦਾ ਹੈ ਕਿ ਤੁਹੀਡੀ ਸਿਹਤ ਕਿਹੋ-ਜਿਹੀ ਹੈ। ਤੁਸੀਂ ਕਸਰਤ ਲਈ ਦਿਨ ਵਿੱਚ ਕਿੰਨਾ ਸਮਾਂ ਲਗਾਉਂਦੇ ਹੋ।
ਕਿੰਨੀਆਂ ਟੈਕਸੀਆਂ ਕੀਤੀਆਂ— ਊਬਰ ਵਰਗੀਆਂ ਐਪਲੀਕੇਸ਼ਨਾਂ ਤੋਂ ਤੁਹਾਡੇ ਫ਼ੋਨ ਨੂੰ ਪਤਾ ਰਹਿੰਦਾ ਹੈ ਕਿ ਤੁਸੀਂ ਕਿੱਥੋ-ਕਿੱਥੇ ਲਈ ਕਿੰਨੀਆਂ ਤੇ ਕਿਸ ਕਿਸਮ ਦੀਆਂ ਟੈਕਸੀਆਂ ਲਈਆਂ। ਇਹ ਤਾਂ ਸਿਰਫ਼ ਇੱਕ ਮਿਸਾਲ ਹੈ।
ਕਦੋਂ ਸੌਂਦੇ ਹੋ ਤੇ ਕਦੋਂ ਉੱਠਦੇ ਹੋ— ਬਿਲਕੁਲ ਤੁਹਾਡਾ ਅਲਾਰਾਮ ਇਹ ਜਾਣਕਾਰੀ ਤੁਹਾਡੇ ਫ਼ੋਨ ਨੂੰ ਦਿੰਦਾ ਹੈ।
Post Comment