ਸਾਲ 2024 ਵਿੱਚ 820 ਯੂਰੋ ਹੋ ਜਾਵੇਗੀ ਤਨਖਾਹ
ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਤੋਨੀਓ ਕੋਸਤਾ(Antonio costa) ਦੇ ਦੱਸਣ ਮੁਤਾਬਕ 2024 ਵਿੱਚ ਪੁਰਤਗਾਲ ਵਿੱਚ 60€ ਤਨਖਾਹ ਵਧਾਅ ਦਿੱਤੀ ਜਾਵੇਗੀ । ਤਨਖਾਹ ਵੱਧਕੇ 820€ ਹੋ ਜਾਵੇਗੀ।
ਪਿਛਲੇ ਹਫਤੇ ਪ੍ਰਧਾਨ ਮੰਤਰੀ ਵੱਲੋਂ CNN ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੂੰ ਤਨਖਾਹਾ ਬਾਰੇ ਸਵਾਲ ਪੁੱਛਣ ਤੇ ਉਹਨਾਂ ਨੇ ਕਿਹਾ ਸੀ ਕੇ ਉਹਨਾਂ ਨੂੰ ਲੱਗਦਾ ਹੈ ਕੇ ਸਾਲ 2024 ਵਿੱਚ ਤਨਖਾਹ ਨੂੰ ਵਧਾ ਕੇ 810 ਯੂਰੋ ਕੀਤਾ ਜਾ ਸਕਦਾ ਹੈ । ਇਸ ਤੋਂ ਬਾਅਦ ਬਹੁਤ ਸਾਰੀਆਂ ਅਖਬਾਰਾਂ ਅਤੇ ਚੈਨਲਾਂ ਵੱਲੋਂ ਇਹ ਖਬਰ ਚਲਾਈ ਗਈ ਸੀ।
ਪਰ ਇਕਨੋਮਿਕ ਅਤੇ ਸ਼ੋਸਲ ਕੋਂਸਿਲ(economic and social council) ਦੇ ਹੈੱਡਕੁਆਟਰ ਵਿੱਚ 7ਅਕਤੂਬਰ ਨੂੰ ਬੋਲਦਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਲਰੀ ਇੰਕਰੀਜ ਅਗਰੀਮੈੰਟ ਸਾਨੂੰ ਇਹ ਆਗਿਆ ਦਿੰਦਾ ਹੈ ਕੇ ਤਨਖਾਹਾਂ ਨੂੰ 60 ਯੂਰੋ ਤੱਕ ਵਧਾਇਆ ਜਾ ਸਕਦਾ ਹੈ ਅਤੇ ਇਸ ਤਰਾਂ ਤਨਖਾਹ 820 ਯੂਰੋ ਹੋ ਜਾਵੇਗੀ।
ਤਨਖਾਹਾਂ ਤੇ ਚਰਚਾ ਦਾ ਬਜ਼ਾਰ
ਪੁਰਤਗਾਲ ਦੀਆਂ ਖੱਬੇ ਪੱਖੀ(left block) ਪਾਰਟੀਆਂ ਵੱਲੋਂ ਸਰਕਾਰ ਨੂੰ ਤਨਖਾਹ ਵਧਾ ਕੇ 900 ਯੂਰੋ ਕਰਨ ਲਈ ਕਿਹਾ ਜਾ ਰਿਹਾ ਹੈ। ਉਹਨਾਂ ਮੁਤਾਬਕ ਪੁਰਤਗਾਲ ਵਿੱਚ ਤਨਖਾਹਾਂ ਖਰਚਿਆ ਮੁਤਾਬਕ ਬਹੁਤ ਘੱਟ ਹਨ।
ਇੱਕ ਹੋਰ ਗਰੁੱਪ ਵੱਲੋਂ ਸਰਕਾਰ ਨੂੰ ਤਨਖਾਹ 830ਯੂਰੋ ਕਰਨ ਲਈ ਅਰਜ਼ੀ ਦਿੱਤੀ ਗਈ ਹੈ।
ਯਾਦ ਰੱਖੋ
ਸਾਲ 2023 ਦੇ ਆਖਰ ਤੱਕ ਪੁਰਤਗਾਲ ਵਿੱਚ ਤਨਖਾਹ 760ਯੂਰੋ ਹੀ ਰਹੇਗੀ । 1 ਜਨਵਰੀ 2024 ਤੋਂ ਤਨਖਾਹ ਵੱਧਕੇ 820ਯੂਰੋ ਹੋ ਜਾਵੇਗੀ।
ਜਾਣਕਾਰੀ ਨੂੰ ਹੋਰਾਂ ਨਾਲ ਸ਼ੇਅਰ ਕਰੋ
ਆਪਣੇ ਸੁਝਾਅ ਦੇਣ ਲਈ ਕਮੈੰਟ ਜਾਂ ਸਾਡੇ ਨਾਲ ਸੰਪਰਕ ਕਰੋ।