Site icon PORTUGAL PUNJABI RADIO

SEF ਨੂੰ ਪੁਰਤਗਾਲ ਵਿੱਚ 29 ਅਕਤੂਬਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ?

SEF ਨੂੰ ਪੁਰਤਗਾਲ ਵਿੱਚ 29 ਅਕਤੂਬਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ?

SEF ਨੂੰ ਪੁਰਤਗਾਲ ਵਿੱਚ 29 ਅਕਤੂਬਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ?

ਪੁਰਤਗਾਲ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਦੱਸਿਆ ਕਿ 29ਅਕਤੂਬਰ ਨੂੰ SEF ਦਾ ਅੰਤ ਕਰ ਦਿੱਤਾ ਜਾਵੇਗਾ|

SEF ਦੇ ਖਤਮ ਹੋਣ ਨਾਲ ਇੱਕ ਨਵੇਂ ਸਿਸਟਮ ਦਾ ਗਠਣ ਹੋਣ ਜਾ ਰਿਹਾ ਹੈ। ਜਿਸ ਦੌਰਾਨ ਮੁੱਖ ਪਾਵਰਾਂ PSP (ਪੁਰਤਗਾਲ ਪੁਲਿਸ) ਅਤੇ GNR ਨੂੰ ਦੇ ਦਿੱਤੀਆਂ ਜਾਣਗੀਆ ਮੰਤਰੀ ਜੋਜ਼ੇ ਲੁਈਸ ਕਾਰਨੇਰੋ (jose luis carneiro) ਨੇ ਇਹ ਸਪੱਸ਼ਟ ਕੀਤਾ ਕੇ ਇਸ ਤਰਾਂ ਕਰਨ ਨਾਲ ਬਾਰਡਰ ਕੰਟਰੋਲ ਹੋਰ ਮਜ਼ਬੂਤ ਹੋਵੇਗਾ।

ਮੰਤਰੀ ਨੇ ਕਿਹਾ, “SEF  ਨੂੰ ਖਤਮ ਕਰਨ ਦੀ ਪ੍ਰਕਿਰਿਆ 29 ਅਕਤੂਬਰ ਨੂੰ ਤਹਿ ਕੀਤੀ ਗਈ ਹੈ। ਇਸ ਤਰੀਕ ਤੋਂ ਬਾਅਦ SEF ਨੂੰ ਸੱਤ ਹਿੱਸਿਆ ਵਿੱਚ ਵੰਡ ਦਿੱਤਾ ਜਾਵੇਗਾ।

PSP  ਹਵਾਈ ਸਰਹੱਦਾਂ ਤੇ ਕੰਟਰੋਲ ਕਰਨ ਦੇ ਨਾਲ ਨਾਲ ਹਵਾਈ ਅੱਡਿਆਂ ਦੀ ਜਿੰਮੇਵਾਰੀ ਲਵੇਗੀ। GNR ਸਮੁੰਦਰੀ ਸਰਹੱਦਾਂ ਦਾ ਕੰਟਰੋਲ , ਸਮੁੰਦਰ ਦੀ ਨਿਗਰਾਨੀ ਅਤੇ ਪੁਰਤਗਾਲ ਅੰਦਰ ਆਉਂਦੇ ਸਾਰੇ ਜਮੀਨੀ ਰਸਤਿਆ ਦੀ ਜਿੰਮੇਵਾਰੀ ਲਵੇਗੀ। PSP ਅਤੇ GNR ਦੋਵੇਂ ਸਰੱਖਿਆ ਬੱਲ ਪੁਰਤਗਾਲ ਵਿੱਚ ਰਹਿੰਦੇ ਗੈਰ ਕਾਨੂੰਨੀ ਵਿਦੇਸੀ ਨਾਗਰਿਕਾ ਨੂੰ ਬਾਹਰ ਕੱਢਣ ਦਾ ਕੰਮ ਵੀ ਕਰਨਗੇ।
PSP ਅਤੇ GNR ਦੇ 348 ਅਤੇ 235 ਮੈਂਬਰਾ ਨੂੰ ਬਾਰਡਰ ਕੰਟਰੋਲ ਲਈ ਕੋਰਸ ਕਰਵਾਏ ਜਾ ਰਹੇ ਹਨ। ਇਹ ਪ੍ਰਕਿਰਿਆ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ।
PJ (ਅਪਰਾਧਿਕ ਜਾਂਚ ਪੁਲਿਸ ) ਨੂੰ ਮਨੁੱਖਾ ਦੀ ਤਸਕਰੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਸਹਾਇਤਾ ਨਾਲ ਜੁੜੇ ਅਪਰਾਧਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ
ਸਰਕਾਰ ਵੱਲੋ ਇੱਕ ਨਵੀ ਏਜੰਸੀ ਬਣਾਈ ਗਈ ਹੈ APMMA( Agency for Minorities, Migration and Asylum) ਜੋ ਵਿਦੇਸੀ ਨਾਗਰਿਕਾਂ, ਪ੍ਰਵਾਸੀਆ ਅਤੇ ਸਰਨਾਰਥੀਆ  ਦੇ ਸਾਰੇ ਪੇਪਰ ਵਰਕ ਲਈ ਜਿੰਮੇਵਾਰ ਹੋਵੇਗੀ।
Sef ਵੱਲੋਂ ਵਿਦੇਸੀਆ ਨੂੰ ਲੀਗਲ ਕਰਨ ਦਾ ਕੰਮ ਭਵਿੱਖ ਵਿੱਚ ਇਸ ਏਜੰਸੀ ਦੁਆਰਾ ਕੀਤਾ ਜਾਵੇਗਾ।
ਇਹ ਏਜੰਸੀ IRN(Institute of Registry and Notaries) ਨਾਲ ਮਿਲਕੇ ਕੰਮ ਕਰੇਗੀ

(ਇਹ ਏਜੰਸੀ ਦੇ ਕੰਮ ਕਰਨ ਦਾ ਢੰਗ ਤਰੀਕਾ ਕੀ ਹੋਵੇਗਾ ਇਸ ਬਾਰੇ ਮੰਤਰੀ ਵੱਲੋਂ ਕੁਝ ਸਪਸ਼ਟ ਨਹੀ ਕੀਤਾ ਗਿਆ)

ਫਿਲਹਾਲ SEF ਦੇ ਸਾਰੇ ਮੈਂਬਰ ਇਦਾਂ ਹੀ ਕੰਮ ਕਰਦੇ ਰਹਿਣਗੇ|
ਪਰ 2 ਸਾਲ ਦੇ ਵਿੱਚ ਵਿੱਚ SEF ਦੇ ਇੰਸਪੈਕਟਰ PJ ਅਤੇ ਦਫਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ IRN ਵਿੱਚ ਬਦਲ ਦਿੱਤਾ ਜਾਵੇਗਾ।
SEF ਦੇ ਪੁਨਰਗਠਨ ਦਾ ਫੈਸਲਾ ਪਿਛਲੀ ਸਰਕਾਰ ਵੱਲੋਂ ਕੀਤਾ ਗਿਆ ਸੀ ਪਰ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ , ਨਵੰਬਰ 2021 ਵਿੱਚ ਸੰਸਦ ਦੁਆਰਾ ਪ੍ਰਵੀਨਗੀ ਦਿੱਤੀ ਗਈ ਸੀ।
ਇਸ ਬਦਲਾਅ ਨਾਲ ਕੀ ਬਦਲੇਗਾ ? ਕੁਝ ਚੰਗਾ ਹੋਵੇਗਾ ਜਾਂ ਮਾੜਾ ਇਸ ਬਾਰੇ ਭਵਿੱਖ ਵਿੱਚ ਪਤਾ ਲੱਗੇਗਾ।

ਪਰ ਪੁਲਿਸ ਨੂੰ ਅਧਿਕਾਰ ਦੇ ਦਿੱਤੇ ਗਏ ਹਨ ਕੇ ਪੁਲਿਸ ਕਿਤੇ ਵੀ ਇਮੀਗਰਾਂਟਸ ਨੂੰ ਚੈੱਕ ਕਰ ਸਕਦੀ ਹੈ|

Exit mobile version