AIMA

AIMA ਨੇ ਰੈਜ਼ੀਡੈੰਸੀ ਕਾਰਡਾਂ ਦੀ ਮਿਆਦ ‘ਛੇ ਮਹੀਨੇ’ ਲਈ ਵਧਾਈ

DALL·E-2025-02-20-18.56.20-A-modern-government-office-building-with-a-large-sign-reading-AIMA-Agency-for-Integration-Migration-and-Asylum.-The-building-has-a-sleek-profes AIMA ਨੇ ਰੈਜ਼ੀਡੈੰਸੀ ਕਾਰਡਾਂ ਦੀ ਮਿਆਦ ‘ਛੇ ਮਹੀਨੇ’ ਲਈ ਵਧਾਈ AIMA ਨੇ ਉਹ ਨਿਵਾਸ ਕਾਰਡਾਂ (Residence Cards) ਜੋ 22 ਫ਼ਰਵਰੀ 2020 ਤੋਂ 30 ਜੂਨ 2025 ਤੱਕ ਮਿਆਦ ਪੂਰੀ ਹੋਣ ਵਾਲੇ ਸਨ, ਉਨ੍ਹਾਂ ਦੀ ਮਿਆਦ ਇਕ ਵਾਰੀ ਫਿਰ 15 ਅਪ੍ਰੈਲ 2026 ਤੱਕ ਵਧਾ ਦਿੱਤੀ ਹੈ।  ਪਹਿਲਾਂ ਇਹ ਕਾਰਡ 15 ਅਕਤੂਬਰ 2025 ਤੱਕ ਹੀ ਵੈਲਿਡ ਸਨ ।

ਇਸ ਦੇ ਨਾਲ-ਨਾਲ ਉਹਨਾਂ ਕਾਰਡਾਂ ਲਈ ਵੀ ਮਿਆਦ ਵਧਾਈ ਗਈ ਹੈ ਜਿੰਨਾਂ ਦੀ ਮਿਆਦ 1 ਜੁਲਾਈ 2025 ਨੂੰ ਖਤਮ ਹੋ ਗਈ ਸੀ ਜਿਨਾਂ ਦੇ ਕਾਰਡ 1 ਜੁਲਾਈ ਤੋਂ ਬਾਅਦ ਜਿਸ ਵੀ ਤਰੀਕ ਨੂੰ ਖਤਮ ਹੋਣਗੇ ਉਹ ਉਸ ਤਰੀਕ ਤੋਂ 6 ਮਹੀਨੇ ਤੱਕ ਵੈਲਿਡ ਰਹਿਣਗੇ। AIMA ਨੇ ਇਹ ਗੱਲ ਵੀ  ਆਖੀ ਹੈ ਕਿ ਵਿਦੇਸ਼ੀ ਨਿਵਾਸੀ ਕੋਲ ਹਮੇਸ਼ਾਂ ਨਵੀਨੀਕਰਨ (Renewal) ਦੀ ਅਰਜ਼ੀ ਦਾ ਪ੍ਰਿੰਟ-ਆਉਟ ਹੋਣਾ ਚਾਹੀਦਾ ਹੈ — ਜੋ AIMA ਪੋਰਟਲ ‘ਤੇ ਜਾਰੀ ਕੀਤਾ ਗਿਆ ਹੁੰਦਾ ਹੈ ਅਤੇ ਜਿਸ ਵਿੱਚ QR ਕੋਡ ਜੁੜਿਆ ਹੋਇਆ ਹੁੰਦਾ ਹੈ। ਖ਼ਤਮ ਹੋ ਚੁੱਕੇ ਕਾਰਡਾਂ ਨੂੰ ਵੀ ਜਰੂਰ ਕੋਲ ਰੱਖੋ।

 

Leave a Reply

Your email address will not be published. Required fields are marked *

You cannot copy content of this page