ਜਿਹੜਾ ਅੱਜ ਦਾ OPINION ਹੈ ਉਹ ਹੈ TIAGO ANDRE DA SILVA ਹੋਰਾਂ ਦਾ ਜੋ ਇੱਕ ਸਕੂਲ ਦੇ ਅਧਿਆਪਕ ਹਨ। ਬਾਕੀ ਅਖੀਰ ਵਿੱਚ ਕੁਝ ਮੇਰੇ ਖੋਜ ਦੇ ਵਿਚਾਰ ਹੋਣਗੇ। ਸ਼ੁਰੂ ਕਰਦੇ ਹਾਂ WEB SUMMIT ਵਿੱਚ ਪੁਰਤਗਾਲ ਦੇ ਸਿੱਖਿਆ ਮੰਤਰੀ ਹੋਰਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪੁਰਤਗਾਲ ਦੇ ਸਕੂਲਾਂ ਵਿੱਚ AI ਟਿਊਟਰ ਦਿੱਤਾ ਜਾਵੇਗਾ। ਜਿਸ ਰਾਹੀਂ ਬੱਚੇ AI ਦੀ ਸਹਾਇਤਾ ਨਾਲ ਪੜ੍ਹਨਗੇ। ਇਹ ਇੱਕ ਇੰਟੈਲੀਜੈਂਟ ਟਿਊਟਰ ਹੋਵੇਗਾ ਜੋ ਕਿ ਬੱਚਿਆਂ ਦੀਆਂ ਸਮੱਸਿਆਵਾਂ ਹੱਲ ਕਰੇਗਾ। ਮੁੱਕ ਦੀ ਗੱਲ ਇਹ ਹੈ ਕਿ ਫਿਊਚਰ ਵਿੱਚ ਸਰਕਾਰ ਬੱਚਿਆਂ ਨੂੰ ਟੈਕਨੋਲੋਜੀ ਨਾਲ ਜੋੜ ਕੇ ਪੜਾਉਣਾ ਚਾਹੁੰਦੀ ਹੈ ਹੁਣ ਜੇ ਆਪਾਂANDRE ਹੋਰਾਂ ਦੇ OPINION ਨੂੰ ਸਮਝੀਏ ਤਾਂ ANDRE ਇਸ ਤੋਂ ਬਹੁਤ ਹੈਰਾਨ ਹਨ ਉਹ ਕਹਿੰਦੇ ਹਨ ਕਿ ਸਰਕਾਰ ਹਰੇਕ ਮਸਲੇ ਨੂੰ ਤਕਨੀਕ ਨਾਲ ਉਲਝਾ ਦਿੰਦੀ ਹੈ। ਇਸੇ ਤਰਾਂ ਹੀ ਹੁਣ ਸਿੱਖਿਆ ਦੇ ਮਾਮਲੇ ਵਿੱਚ ਕੀਤਾ ਜਾ ਰਿਹਾ ਹੈ। ਸਕੂਲਾਂ ਅਤੇ ਸਿੱਖਿਆ ਦੇ ਮਾਮਲੇ ਵਿੱਚ ਅਜੇ ਹੋਰ ਬਹੁਤ ਸਮੱਸਿਆਵਾਂ ਹਨ।
ਪਰ AI ਟਿਊਟਰ ਦੇ ਬਾਰੇ ਗੱਲ ਕਰਕੇ ਅਸਲੀ ਸਮੱਸਿਆ ਨੂੰ ਦਬਾਇਆ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਸਿੱਖਿਆ ਤੇ ਚਰਚਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਇਹ ਇੱਕ ਤਕਨੀਕੀ ਪ੍ਰਕਿਰਿਆ ਹੋਵੇ। ਕੁਝ ਅਜਿਹਾ ਜੋ ਡਾਟਾ ਐਲਗੋਰਿਦਮ ਅਤੇ ਡੈਸ਼ਬੋਰਡਾਂ ਨਾਲ ਅਨੁਕੂਲਿਤ ਕੀਤਾ ਗਿਆ ਹੋਵੇ। ਜਿਵੇਂ ਕਿ ਵਿਦਿਆਰਥੀ ਇੱਕ ਫਾਈਲ ਹੈ ਜਿਸ ਨੂੰ ਠੀਕ ਕੀਤਾ ਜਾਣਾ ਹੈ ਨਾ ਕਿ ਇੱਕ ਵਿਅਕਤੀ ਹੈ ਜਿਸ ਨੂੰ ਸਮਝਾਇਆ ਜਾਣਾ ਹੈ।
ANDRE ਮੁਤਾਬਕ ਸਿੱਖਿਅਤ ਕਰਨਾ ਜਮੀਰ ਬਣਾਉਣਾ ਹੈ ਨਾ ਕਿ ਸਿਰਫ ਜਾਣਕਾਰੀ ਦਾ ਸੰਚਾਰ ਕਰਨਾ ਇਹ ਇਕ ਡੂੰਘਾ ਮਨੁੱਖੀ ਭਾਵਨਾਵਾਂ ਨਾਲ ਜੁੜਿਆ ਅਤੇ ਨੈਤਿਕ ਕਾਰਜ ਹੈ ਸਿੱਖਿਆ ਨੂੰ ਮਸ਼ੀਨੀ ਸਹਾਇਤਾ ਵੱਲ ਲਿਜਾਉਣਾ ਸਕੂਲ ਨੂੰ ਖਤਮ ਕਰਨਾ ਹੈ। ਸਕੂਲ ਉਹ ਜਗਹਾ ਹੈ ਜਿੱਥੇ ਬੱਚਾ ਸੋਚਣਾ ਅਸਹਿਮਤ ਹੋਣਾ ਇਕੱਠੇ ਰਹਿਣਾ ਅਤੇ ਦੂਜਿਆਂ ਦੀ ਦੇਖਭਾਲ ਕਰਨਾ ਸਿੱਖਦਾ ਹੈ।
AI ਟਿਊਟਰਾਂ ਵਿੱਚ ਪੈਸਾ ਲਾਉਣ ਦੀ ਬਜਾਏ ਸਰਕਾਰਾਂ ਨੂੰ ਸਕੂਲਾਂ ਵਿੱਚ ਵਧੀਆ ਟੀਚਰ ਹਾਇਰ ਕਰਨੇ ਚਾਹੀਦੇ ਹਨ। ਪ੍ਰੋਬਲਮ ਏਆਈ ਵਿੱਚ ਨਹੀਂ ਹੈ। ਪ੍ਰੋਬਲਮ ਹੈ ਸਰਕਾਰ ਦੇ ਸੋਚਣ ਵਿੱਚ AI ਸਕੂਲਾਂ ਵਿੱਚ ਬਹੁਤ ਥਾਵਾਂ ਤੇ ਸਹਾਇਤਾ ਕਰ ਸਕਦੀ ਹੈ। ਪਰ ਇੱਕ AI ਟਿਊਟਰ ਬੱਚੇ ਦਾ ਟੀਚਰ ਨਹੀਂ ਬਣਨਾ ਚਾਹੀਦਾ। ਉਸਤਾਦ ਉਸਤਾਦ ਹੀ ਹੁੰਦਾ ਹੈ। ਮਸ਼ੀਨ ਉਸਤਾਦ ਨਹੀਂ ਬਣ ਸਕਦੀ। ਸਰਕਾਰ ਦੇਸ਼ ਲਈ ਕੀ ਚਾਹੁੰਦੀ ਹੈ? ਜ਼ਿਆਦਾ ਨੌਲੇਜ ਵਾਲੇ ਵਿਦਿਆਰਥੀ ਜਾਂ ਜਾਗਰੂਕ ਨਾਗਰਿਕ? ਕੋਈ ਸ਼ੱਕ ਨਹੀਂ ਕਿ ਬੱਚੇ ਜਾਗਰੂਕ ਨਾਗਰਿਕ ਹੀ ਬਣਨੇ ਚਾਹੀਦੇ ਹਨ।
ਇੱਕ ਨੈਤਿਕ ਅਤੇ ਲੋਕਤੰਤਰੀ ਸਵਾਲ ਵੀ ਹੈ ਕਿ AI ਟਿਊਟਰ ਨੂੰ ਕੌਣ ਕੰਟਰੋਲ ਕਰਦਾ ਹੈ ਇਹ ਕਿਹੜਾ ਡਾਟਾ ਇਕੱਠਾ ਕਰਦਾ ਹੈ ਇਹ ਕਿਹੜੇ ਦ੍ਰਿਸ਼ਟੀਕੋਣ ਨਾਲ ਚਲਦਾ ਹੈ ਇਹ ਨਿਰਪੱਖ ਨਹੀਂ ਹੁੰਦਾ ਇਹਦੇ ਵਿੱਚ ਜੋ ਕੰਪਨੀਆਂ ਜਾਂ ਸਰਕਾਰਾਂ ਵੱਲੋਂ ਭਰਿਆ ਜਾਵੇਗਾ ਇਹ ਉਹੀ ਬੱਚਿਆਂ ਨੂੰ ਸਿਖਾਵੇਗਾ। ਜੋ ਸਰਕਾਰਾਂ ਸਿਖਾਉਣਾ ਚਾਹੁੰਦੀਆਂ ਹਨ ਉਹੀ ਬੱਚੇ ਸਿੱਖਣਗੇ। ਸੋ ਆਪਾਂ ਸਭ ਨੂੰ ਇਸ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਅਸੀਂ ਆਪਣੇ ਬੱਚੇ ਉਹ ਬਣਾਉਣੇ ਹਨ ਜੋ ਭਾਵਨਾਵਾਂ, ਨਾ ਕਹਿਣ ਅਤੇ ਜ਼ੁਲਮ ਦੇ ਖਿਲਾਫ ਲੜਨ ਵਾਲੇ ਹੋਣ ਨਾ ਕਿ ਸਿਰਫ ਮਸ਼ੀਨਾਂ ਜਾਂ ਸਰਕਾਰਾਂ ਦੇ ਗੁਲਾਮ ਇਹ ਸਨ ANDRE ਹੁਣਾਂ ਦੇ ਵਿਚਾਰ।
ਜੇ ਹੁਣ ਮੈਂ ਇੱਥੇ ਆਪਣੀ ਗੱਲ ਕਰਾਂ ਤਾਂ ਮੈਂ AI ਟਿਊਟਰ ਨੂੰ ਸਕੂਲਾਂ ਵਿੱਚ ਲਿਆਉਣ ਦੇ ਖਿਲਾਫ ਹਾਂ। ਹੁਣ ਜੇ ਮੈਂ ਤੁਹਾਨੂੰ ਦੱਸਾਂ ਕਿ ਪੁਰਤਗਾਲ ਦੇ ਸਕੂਲਾਂ ਵਿੱਚ ਨੌਵੀਂ ਕਲਾਸ ਤੱਕ ਕਿਸੇ ਨੂੰ ਫੇਲ ਨਹੀਂ ਕੀਤਾ ਜਾਂਦਾ। ਤੁਹਾਡੇ ਹਿਸਾਬ ਨਾਲ ਇਹ ਸਹੀ ਹੈ ਜਾਂ ਗਲਤ ਜੇਕਰ ਇਹਨਾਂ ਨੂੰ ਪੁੱਛੋ ਤਾਂ ਇਹ ਕਹਿੰਦੇ ਹਨ ਬੱਚੇ ਦੇ ਦਿਮਾਗ ਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਇਹੀ ਤਾਂ ਉਮਰ ਹੁੰਦੀ ਹੈ ਜਦੋਂ ਬੱਚੇ ਨੇ ਸਿੱਖਣਾ ਹੁੰਦਾ ਹੈ। ਹੁਣ ਸਕੂਲਾਂ ਵਿੱਚ ਮੋਬਾਇਲ ਫੋਨ ਬੰਦ ਕਰ ਦਿੱਤੇ ਹਨ। ਪਹਿਲਾਂ ਬੱਚੇ ਉਹ ਵੀ ਵਰਤਦੇ ਸੀ। ਕੈਲਕੂਲੇਟਰ ਵੀ ਯੂਜ ਹੁੰਦੇ ਹਨ। ਬਹੁਤ ਸਾਰੇ ਬੱਚਿਆਂ ਨਾਲ ਸਾਰਾ ਦਿਨ ਵਾਹ ਪੈਂਦਾ ਰਹਿੰਦਾ ਹੈ। ਜਿਨਾਂ ਨੂੰ ਕੋਇਨ ਵੀ ਨਹੀਂ ਗਿੰਨੇ ਆਉਂਦੇ। ਜੇਕਰ ਤੁਸੀਂ ਉਹਨਾਂ ਨੂੰ ਦਸ ਯੂਰੋ ਦੀ ਭਾਨ ਦੇ ਦਵੋ ਤਾਂ ਸਾਰਾ ਦਿਨ ਉਨਾਂ ਕੋਲ ਗਿਣ ਨਹੀਂ ਹੁੰਦੀ। ਜਿਨਾਂ ਦੇ ਬੱਚੇ ਪੁਰਤਗਾਲੀ ਸਕੂਲਾਂ ਵਿੱਚ ਪੜ੍ਹਦੇ ਹਨ ਉਨਾਂ ਨੂੰ ਘਰਾਂ ਵਿੱਚ ਜਰੂਰ ਪੜਾਓ ਨਹੀਂ ਤਾਂ ਕੰਮ ਔਖਾ। ਡੈਨਮਾਰਕ ਵੱਲੋਂ 15 ਸਾਲ ਤੋਂ ਘੱਟ ਬੱਚਿਆਂ ਦੇ ਸੋਸ਼ਲ ਮੀਡੀਆ ਵਰਤਣ ਤੇ ਰੋਕ ਲਗਾਈ ਜਾ ਰਹੀ ਹੈ। ਆਸ ਕਰਦੇ ਹਾਂ ਕਿ ਜਲਦ ਇਹ ਕੰਮ ਪੁਰਤਗਾਲ ਵਿੱਚ ਵੀ ਹੋਣਾ ਚਾਹੀਦਾ ਹੈ। ਆਜ਼ਾਦੀ ਹਰੇਕ ਇਨਸਾਨ ਕੋਲ ਹੋਣੀ ਚਾਹੀਦੀ ਹੈ। ਪਰ ਓਵਰ ਫਰੀਡਮ ਵੀ ਇਨਸਾਨ ਨੂੰ ਇਨਸਾਨ ਨਹੀਂ ਜਾਨਵਰ ਬਣਾਉਂਦੀ ਹੈ। ਤੁਹਾਨੂੰ ਇਹ ਸਾਰਾ OPINION ਕਿੱਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ


Leave a Reply