Loading Now
×

Schengen visa ਬਾਰੇ ਜਾਣਕਾਰੀ

Schengen visa ਬਾਰੇ ਜਾਣਕਾਰੀ

Schengen visa ਬਾਰੇ ਜਾਣਕਾਰੀ

ਸ਼ੈਨੇਗਨ ਵੀਜਾ ਬਾਰੇ ਜਾਣਨ ਤੋਂ ਪਹਿਲਾ ਆਪਾਂ ਲਈ ਸ਼ੈਨੇਗਨ ਏਰੀਆ ਬਾਰੇ ਜਾਣਨਾਂ ਜਰੂਰੀ ਹੈ

Schengen area ਕੀ ਹੈ?

ਯੂਰੋਪੀਅਨ ਯੂਨੀਅਨ ਵੱਲੋਂ schengan area ਬਣਾਇਆ ਗਿਆ ਹੈ। ਇਸ ਏਰੀਆ ਵਿੱਚ ਲੋਕ ਬਿਨਾਂ ਰੋਕ ਟੋਕ ਤੋਂ ਆ ਜਾ ਸਕਦੇ ਹਨ। ਇਸ ਏਰੀਏ ਵਿੱਚ ਪੈਂਦੇ ਦੇਸਾਂ ਦੇ ਬਾਰਡਰਾਂ ਤੇ ਕਿਸੇ ਵੀ ਤਰਾਂ ਦੀ ਪੁੱਛਗਿੱਛ ਨਹੀਂ ਕੀਤੀ ਜਾਂਦੀ।

schengan area  1985 ਵਿੱਚ ਬਣਾਇਆ ਗਿਆ ਸੀ।

ਯੂਰੋਪੀਅਨ ਯੂਨੀਅਨ ਦੇ 27 ਦੇਸਾਂ ਵਿੱਚੋਂ 23 ਦੇਸ ਇਸਦਾ ਹਿੱਸਾ ਹਨ।

ਇਹ ਦੇਸ ਹਨ:-
  • Austria
  • Belgium
  • Croatia
  • Czechia
  • Denmark
  • Estonia
  • Finland
  • France
  • Germany
  • Greece
  • Hungary
  • Italy
  • Latvia
  • Lithuania
  • Luxembourg
  • Malta
  • Netherlands
  • Poland
  • Portugal
  • Slovakia
  • Slovenia
  • Spain
  • Sweden

4 ਹੋਰ ਦੇਸ ਜੋ ਕੇ ਯੂਰੋਪੀਅਨ ਯੂਨੀਅਨ ਦਾ ਹਿੱਸਾ ਨਹੀਂ ਹਨ ਪਰ schengan area ਏਰੀਆ ਦਾ ਹਿੱਸਾ ਹਨ।

ਇਹ ਦੇਸ ਹਨ :-

  • Iceland
  • Liechtenstein
  • Norway
  • Switzerland

ਕੁੱਲ ਮਿਲਾ ਕੇ 27 ਦੇਸ ਹਨ ਜਿੰਨਾਂ ਦੇ ਬਾਰਡਰ ਖੁੱਲੇ ਹਨ ਅਤੇ ਆਣ ਜਾਣ ਤੇ ਕੋਈ ਪਬੰਦੀ ਨਹੀਂ ਹੈ। ਇਹ ਇਕ ਅਜੂਬੇ ਵਾਂਗੂੰ ਲੱਗਦਾ ਹੈ ਕੇ ਤੁਸੀ ਇੱਕ ਦੇਸ ਤੋਂ ਦੂਸਰੇ ਦੇਸ ਜਾਂਦੇ ਹੋ ਅਤੇ ਤੁਹਾਨੂੰ ਕੋਈ ਨਹੀਂ ਰੋਕਦਾ।

ਹੁਣ ਅੱਗੇ ਆਪਾਂ ਗੱਲ ਕਰਾਂਗੇ  Schengen visa ਕੀ ਹੈ?

Schengen visa ਇੱਕ ਅਜਿਹਾ ਵੀਜਾ ਹੁੰਦਾ ਹੈ ਜਿਸ ਵੀਜੇ ਨਾਲ ਤੁਸੀ 27 ਦੇਸਾਂ ਵਿੱਚ ਟਰੈਵਲ ਕਰ ਸਕਦੇ ਹੋ।

ਤੁਸੀ ਇਹਨਾਂ 27 ਦੇਸਾਂ ਵਿੱਚੋਂ ਕਿਸੇ ਵੀ ਦੇਸ ਦਾ Schengen visa ਲੈ ਕੇ ਕਿਸੇ ਵੀ ਦੇਸ ਉਤਰ ਸਕਦੇ ਹੋ ਅਤੇ ਘੁੰਮ ਸਕਦੇ ਹੋ

ਉਦਾਹਰਨ ਲਈ ਜੇਕਰ ਤੁਸੀ ਇੰਡੀਆ ਜਾਂ ਪਾਕਿਸਤਾਨ ਤੋਂ ਫਰਾਂਸ ਦਾ ਵੀਜਾ ਲੈਂਦੇ ਹੋ ਤਾਂ ਤੁਸੀ ਇੰਡੀਆ ਜਾਂ ਪਾਕਿਸਤਾਨ ਤੋਂ ਸਿੱਧਾ ਪੁਰਤਗਾਲ ਵੀ ਆ ਸਕਦੇ ਹੋ ਅਤੇ ਬਿਨਾਂ ਰੋਕਟੋਕ ਤੋਂ ਪਰਵੇਸ਼ ਕਰ ਸਕਦੇ ਹੋ ਘੁੰਮ ਸਕਦੇ ਹੋ

ਜਿਹੜੇ ਦੇਸ Schengen visa ਅੰਦਰ ਆਉਂਦੇ ਹਨ

ਇਹ ਹਨ:-
  • Austria
  • Belgium
  • Croatia
  • Czechia
  • Denmark
  • Estonia
  • Finland
  • France
  • Germany
  • Greece
  • Hungary
  • Italy
  • Latvia
  • Lithuania
  • Luxembourg
  • Malta
  • Netherlands
  • Poland
  • Portugal
  • Slovakia
  • Slovenia
  • Spain
  • Sweden
  • Iceland
  • Liechtenstein
  • Norway
  • Switzerland

ਇਹਨਾਂ ਤੋਂ ਇਲਾਵਾ 18 ਦੇਸ ਹੋਰ ਹਨ ਜੋ ਕੇ Schengen Zone ਦਾ ਹਿੱਸਾ ਨਹੀਂ ਹਨ ਪਰ ਜੇਕਰ ਤੁਹਾਡੇ ਕੋਲ Schengen visa ਹੈ ਤਾਂ ਤੁਸੀ ਇਹਨਾਂ ਦੇਸਾਂ ਵਿੱਚ ਵੀ ਟਰੈਵਲ ਕਰ ਸਕਦੇ ਹੋ।ਪਰ ਇਹਨਾਂ ਦੇਸਾਂ ਦੀਆਂ ਕੁਝ ਸ਼ਰਤਾਂ ਨੂੰ ਪਹਿਲਾਂ ਜਰੂਰ ਦੇਖ ਲਉ

ਇਹ 18 ਦੇਸ ਹਨ:-

 

  • Albania
  • Antigua and Barbuda
  • Belarus
  • Bosnia and Herzegovina
  • Bulgaria
  • Colombia
  • Northern Cyprus
  • Georgia
  • Gibraltar
  • Kosovo
  • Mexico
  • Montenegro
  • North Macedonia
  • Romania
  • Sao Tome and Principe
  • Serbia
  • Turkey

 

ਤੁਰਕੀ ਬਾਰੇ ਗੱਲ ਕਰੀਏ ਤਾਂ Schengen visa ਰਾਹੀਂ ਤੁਸੀ ਤੁਰਕੀ ਨਹੀਂ ਜਾ ਸਕਦੇ ਪਰ ਜੇਕਰ ਤੁਹਾਡੇ ਕੋਲ Schengen visa ਹੈ ਤਾਂ ਤੁਸੀ ਤੁਰਕੀ ਦਾ eVISA ਲੈ ਸਕਦੇ ਹੋ।
ਇੰਗਲੈੰਡ Schengen Zone ਵਿੱਚ ਨਹੀਂ ਆਉਂਦਾ

Schengen visa ਤੇ ਤੁਸੀ ਇੰਗਲੈੰਡ ਟਰੈਵਲ ਨਹੀਂ ਕਰ ਸਕਦੇ।

Schengen visa ਕਿੰਨੇ ਤਰਾਂ ਦਾ ਹੁੰਦਾ ਹੈ?

Schengen visa ਤਿੰਨ ਤਰਾਂ ਨਾਲ ਆਣ ਜਾਣ ਪ੍ਰਦਾਨ ਕਰਦਾ ਹੈ

Single entry visa
Double entry visa
Multiple entry visa

Single entry visa ਰਾਹੀ ਤੁਸੀ ਸਿਰਫ ਇੱਕ ਵਾਰ ਆ ਜਾ ਸਕਦੇ ਹੋ।

Double entry visa ਰਾਹੀਂ ਤੁਸੀ ਦੋ ਵਾਰ ਜਾ ਸਕਦੇ ਹੋ।

Multiple entry visa ਰਾਹੀ ਤੁਸੀ ਅਪਣੇ ਵੀਜੇ ਦੀ ਮਨਿਆਦ ਵਿੱਚ ਜਿੰਨੀ ਵਾਰ ਮਰਜੀ ਆ ਜਾ ਸਕਦੇ ਹੋ।

Schengen visa ਦੀ ਮੁਨਿਆਦ 15 ਦਿਨਾਂ ਤੋਂ ਲੈ ਕੇ ਵੱਧ ਤੋਂ ਵੱਧ 90 ਦਿਨ ਹੁੰਦੀ ਹੈ

Schengen visa ਲੈਣ ਲਈ ਵੱਖ ਵੱਖ ਦੇਸਾਂ ਦੀਆਂ ਵੱਖਰੀਆਂ ਸ਼ਰਤਾਂ ਹਨ। ਜਿੰਨਾਂ ਦੀ ਗੱਲ ਆਪਾਂ ਆਉਣ ਵਾਲੇ ਆਰਟੀਕਲਾਂ ਵਿੱਚ ਕਰਾਂਗੇ

ਜਾਣਕਾਰੀਕਿੱਦਾਂਦੀਲੱਗੀਕਮੈੰਟਕਰਕੇਜਰੂਰਦੱਸੋ

ਆਪਣੇ ਦੋਸਤਾਂ ਮਿੱਤਰਾਂ ਨਾਲ ਜਾਣਕਾਰੀ ਸ਼ੇਅਰ ਜਰੂਰ ਕਰੋ

Post Comment

You cannot copy content of this page